Skip to main content

ਤੁਹਾਡਾ ਧਨ। ਤੁਹਾਡਾ ਭਵਿੱਖ।

ਰੁਜ਼ਗਾਰਦਾਤਾ

ਰਜਿਸਟ੍ਰੇਸ਼ਨ ਸਾਰੇ ਕਰਮਚਾਰੀਆਂ ਲਈ ਖੁੱਲ੍ਹੀ ਹੈ। CalSavers ਦਾ ਲਾਭ ਲੈਣ ਲਈ ਆਪਣਾ ਪਹੁੰਚ ਕੋਰ ਵਰਤੋ ਜਾਂ ਆਪਣੇ ਵਪਾਰ ਵਿੱਚ ਛੋਟ ਪਾਓ ਜੇ ਤੁਸੀਂ ਪਹਿਲਾਂ ਤੋਂ ਹੀ ਇੱਕ ਰਿਟਾਇਰਮੈਂਟ ਪਲਾਨ ਦੀ ਪੇਸ਼ਕਸ਼ ਕਰਦੇ ਹੋ।

ਬੱਚਤਕਰਤਾ

CalSavers ਨਾਲ ਰਿਟਾਇਰਮੈਂਟ ਨੂੰ ਅਸਲੀ ਬਣਾਓ। ਅੱਜ ਹੀ ਆਪਣੇ ਭਵਿੱਖ ਲਈ ਬੱਚਤ ਕਰਨਾ ਸ਼ੁਰੂ ਕਰੋ।

ਰਿਟਾਇਰਮੈਂਟ ਲਈ ਬੱਚਤ ਕਰਨ ਵਾਸਤੇ ਇੱਕ ਆਸਾਨ, ਭਰੋਸੇਮੰਦ ਤਰੀਕਾ

"CalSavers ਕੈਲੀਫੋਰਨੀਆ ਦਾ ਨਵਾਂ ਰਿਟਾਇਰਮੈਂਟ ਸੇਵਿੰਗਸ ਪ੍ਰੋਗਰਾਮ ਹੈ ਜੋ ਕੈਲੀਫੋਰਨੀਆ ਦੇ ਲੱਖਾਂ ਵਰਕਰਾਂ ਨੂੰ ਭਵਿੱਖ ਲਈ ਸਹੀ ਰਾਸਤੇ ‘ਤੇ ਆਉਣ ਦਾ ਮੌਕਾ ਦੇਵੇਗਾ।

CalSavers ਕੈਲੀਫੋਰਨੀੳ ਦੇ ਉਹਨਾਂ ਵਰਕਰਾਂ ਲਈ ਉਪਲਬਧ ਹੈ ਜਿਹਨਾਂ ਦੇ ਰੁਜ਼ਗਾਰਦਾਤਾ ਕਾਰਜਸਥਾਨ ਰਿਟਾਇਰਮੈਂਟ ਕਾਰਜਸਥਾਨ ਰਿਟਾਇਰਮੈਂਟ ਪਲਾਨ ਦੀ ਪੇਸ਼ਕਸ਼ ਨਹੀਂ ਕਰਦੇ, ਜੋ ਸਵੈ-ਨਿਯੋਜਿਤ ਵਿਅਕਤੀ, ਅਤੇ ਹੋਰ ਜੋ ਐਕਸਟ੍ਰਾ ਸੇਵਰਸ ਲਈ ਵਿਅਕਤੀਗਤ ਰਿਟਾਇਰਮੈਂਟ ਖਾਤਾ (IRA) ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਨ ਜੋ ਉਹਨਾਂ ਨਾਲ ਸਬੰਧਿਤ ਹਨ। ਉਹ ਰੁਜ਼ਗਾਰਦਾਤਾ ਜੋ ਆਪਣਾ ਪਲਾਨ ਨਹੀਂ ਦਿੰਦੇ, ਉਹ ਆਪਣੇ ਕਰਮਚਾਰੀਆਂ ਦੀ ਪ੍ਰੋਗਰਾਮ ਪਹੁੰਚ ਕਰਨ ਲਈ ਉਹਨਾਂ ਦੀ ਸਮਾਂ-ਸੀਮਾ ਅਤੇ ਲਾਭ ਉਠਾਉਣ ਤੱਕ CalSavers ਲਈ ਰਜਿਸਟਰ ਕਰਨਗੇ।"

ਜਦੋਂ ਤੁਸੀਂ ਇਸ ਪੇਜ ‘ਤੇ ਲਿੰਕਾਂ ‘ਤੇ ਕਲਿੱਕ ਕਰਦੇ ਹੋ, ਤੁਹਾਨੂੰ ਅੰਗਰੇਜ਼ੀ ਦੀ ਵੈਬਸਾਈਟ ‘ਤੇ ਸਬੰਧਿਤ ਸਮੱਗਰੀ ‘ਤੇ ਨਿਰਦੇਸ਼ਿਤ ਕੀਤਾ ਜਾਵੇਗਾ।

ਕੋਈ ਸਵਾਲ ਹੈ?
ਬਹੁਭਾਂਸ਼ੀ ਸਮੱਰਥਨ ਉਪਲਬਧ ਹੈ।

ਸਾਡੀ ਅਨੁਭਵੀ ਗਾਹਕ ਸੇਵਾ ਟੀਮ ਸੋਮਵਾਰ ਤੋਂ ਸ਼ੁੱਕਰਵਾਰ ਤੱਕ, ਸਵੇਰੇ 8:00 ਤੋਂ ਰਾਤ 8:00 PST ਤੱਕ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਲਈ ਉਪਲਬਧ ਹੈ।

ਰੁਜ਼ਗਾਰਦਾਤਾ ਸਹਾਇਤਾ: (855) 650 - 6916

ਕਰਮਚਾਰੀ ਸਹਾਇਤਾ:  (855) 650 - 6918

ਈਮੇਲ:  clientservices@calsavers.com

ਨੋਟ: ਅਸੀਂ ਸੁਰੱਖਿਆ ਮੁੱਦਿਆਂ ਕਾਰਨ ਈਮੇਲ ਰਾਹੀਂ ਤੁਹਾਡੇ ਖਾਤੇ ਦੇ ਕੁਝ ਵੇਰਵਿਆਂ ਬਾਰੇ ਚਰਚਾ ਕਰਨ ਦੇ ਯੋਗ ਨਹੀਂ ਹੋਵਾਂਗੇ।

ਰੁਜ਼ਗਾਰਦਾਤਾ

  • 1 ਜਾਂ ਇਸ ਤੋਂ ਵੱਧ ਕਰਮਚਾਰੀਆਂ ਵਾਲੇ ਮਾਲਕਾਂ ਲਈ ਲਾਜ਼ਮੀ।
  • ਰਜਿਸਟ੍ਰੇਸ਼ਨ ਤੇਜ਼ ਅਤੇ ਆਸਾਨ ਹੈ।
  • ਰੁਜ਼ਗਾਰਦਾਤਾਵਾਂ ਦੀਆਂ ਸੀਮਤ ਜ਼ਿੰਮੇਵਾਰੀਆਂ ਹਨ।
  • ਇੱਥੇ ਕੋਈ ਰੁਜ਼ਗਾਰਦਾਤਾ ਫੀਸ ਨਹੀਂ ਹੈ, ਕੋਈ ਰੁਜ਼ਗਾਰਦਾਤਾ ਦਾ ਯੋਗਦਾਨ ਨਹੀਂ ਹੈ ਅਤੇ ਕੋਈ ਭਰੋਸੇਯੋਗ ਜ਼ਿੰਮੇਵਾਰੀ ਨਹੀਂ ਹੈ।
  • ਰੁਜ਼ਗਾਰਦਾਤਾਵਾਂ ਨੂੰ ਲਾਜ਼ਮੀ ਸਮਾਂ ਸੀਮਾ ਨਾਲ ਆਪਣੀ ਕੰਪਨੀ ਨੂੰ ਰਜਿਸਟਰ ਕਰਨਾ ਚਾਹੀਦਾ ਹੈ।

ਸਰੋਤ

ਰੁਜ਼ਗਾਰਦਾਤਾ ਦਾ ਓਵਰਵਿਊ:

ਪ੍ਰਿੰਟ ਕੀਤੇ ਯੋਗ ਪ੍ਰੋਗਰਾਮ ਦੀ ਰੂਪ-ਰੇਖਾ, ਕਰਮਚਾਰੀਆਂ ਲਈ ਲਾਭ ਅਤੇ ਰਜਿਸਟ੍ਰੇਸ਼ਨ ਸਮਾਂ-ਸੀਮਾਵਾਂ ਦਾ ਸੰਦਰਭ ਦਿੰਦੇ ਹਨ।

ਅਕਸਰ ਪੁੱਛੇ ਜਾਣ ਵਾਲੇ ਸਵਾਲ:

ਇਹ ਦਸਤਾਵੇਜ਼ ਰੁਜ਼ਗਾਰਦਾਤਾਵਾਂ ਦੇ CalSavers ਬਾਰੇ ਆਮ ਸਵਾਲਾਂ ਦੇ ਜਵਾਬ ਦਿੰਦਾ ਹੈ।

ਨੈਵੀਗੇਟ ਕਰਨ ਲਈ ਵੈਬਸਾਈਟ ਮੈਨਯੂ ਵਰਤੋ ਅਤੇ ਆਪਣੀ ਯੋਗਤਾ, ਰਜਿਸਟ੍ਰੇਸ਼ਨ ਦੀਆਂ ਲੋੜਾਂ, ਅਤੇ ਸਮਾਂ-ਸੀਮਾਵਾਂ ਬਾਰੇ ਜ਼ਿਆਦਾ ਜਾਣਕਾਰੀ ਪਾਓ।

ਹੋਰ ਪੜ੍ਹੋ

ਬੱਚਤਕਰਤਾ

  • ਆਟੋਮੈਟਿਕ ਫੀਚਰਸ ਜਾਂ ਆਪਣਾ ਚੁਣੋ।
  • ਕਿਸੇ ਵੀ ਸਮੇਂ ਛੱਡੋ ਜਾਂ ਵਾਪਸ ਆਓ।
  • ਘੱਟ ਫੀਸਾਂ ਨਾਲ ਸਰਲੀਕ੍ਰਿਤ ਨਿਵੇਸ਼।
  • ਪੋਰਟੇਬਲ IRA ਜੋ ਤੁਹਾਡੇ ਨਾਲ ਸਬੰਧਿਤ ਹੈ।

ਸਰੋਤ

"ਬੱਚਤਕਰਤਾ ਦਾ ਸੰਖਿਪਤ ਵਿਵਰਣ ":

ਇਹ ਬ੍ਰੌਸ਼ਰ ਇਸ ਪ੍ਰੋਗਰਾਮ ਅਤੇ ਮਿਆਰੀ ਬੱਚਤ ਚੋਣਾਂ ਬਾਰੇ ਸੰਖਿਪਤ ਵਿਵਰਣ ਦਿੰਦਾ ਹੈ।

ਅਕਸਰ ਪੁੱਛੇ ਜਾਣ ਵਾਲੇ ਸਵਾਲ:

ਇਹ ਦਸਤਾਵੇਜ਼ CalSavers ਬਾਰੇ ਆਮ ਸਵਾਲਾ ਦੇ ਜਵਾਬ ਦਿੰਦਾ ਹੈ।

ਰਾਜ ਦੇ ਕਾਨੂੰਨ, ਤੁਹਾਡੀ ਆਦੇਸ਼ ਸਥਿਤੀ, ਅਤੇ ਅੰਤਮ ਤਾਰੀਖਾਂ ਬਾਰੇ ਹੋਰ ਵੇਰਵੇ ਪ੍ਰਾਪਤ ਕਰੋ।

ਹੋਰ ਪੜ੍ਹੋ

ਲਾਜ਼ਮੀ ਰੁਜ਼ਗਾਰਦਾਤਾ ਦੀ ਸਮਾਂ-ਸੀਮਾਵਾਂ


ਤੁਸੀਂ 2022 ਵਿੱਚ EDD ਨੂੰ ਕਿੰਨੇ ਕਰਮਚਾਰੀਆਂ ਦੀ ਰਿਪੋਰਟ ਕੀਤੀ ਸੀ?

ਹਰ ਬਸੰਤ ਵਿੱਚ, ਅਸੀਂ ਰੁਜ਼ਗਾਰਦਾਤਾ ਆਦੇਸ਼ ਦੀ ਸਥਿਤੀ ਦਾ ਮੁਲਾਂਕਣ ਤਿਮਾਹੀ ਕਰਮਚਾਰੀ ਡੇਟਾ ਦੇ ਅਧਾਰ ਤੇ ਕਰਦੇ ਹਾਂ ਜੋ ਮਾਲਕ ਪਿਛਲੇ ਸਾਲ ਤੋਂ ਰੁਜ਼ਗਾਰ ਵਿਕਾਸ ਵਿਭਾਗ (EDD) ਨੂੰ ਜਮ੍ਹਾਂ ਕਰਦੇ ਹਨ।* 31 ਦਸੰਬਰ ਦੀ ਇੱਕ ਰਜਿਸਟ੍ਰੇਸ਼ਨ ਸਮਾਂ-ਸੀਮਾ ਫਿਰ ਨਵੇਂ-ਅਧਿਕਾਰਤ ਮਾਲਕਾਂ (ਜਿਵੇਂ ਕਿ ਨਵੇਂ-ਸਥਾਪਿਤ ਕਾਰੋਬਾਰਾਂ ਜਾਂ ਮਾਲਕ ਜਿਨ੍ਹਾਂ ਨੇ ਹਾਲ ਹੀ ਵਿੱਚ ਪੰਜ ਤੋਂ ਵੱਧ ਕਰਮਚਾਰੀਆਂ ਨੂੰ ਨੌਕਰੀ ਦਿੱਤੀ ਹੈ) 'ਤੇ ਲਾਗੂ ਕੀਤੀ ਜਾਂਦੀ ਹੈ। ਰੁਜ਼ਗਾਰਦਾਤਾ ਉਸ ਸਾਲ ਦੀ ਬਸੰਤ ਵਿੱਚ ਅਮਰੀਕੀ ਮੇਲ ਅਤੇ/ਜਾਂ ਈ-ਮੇਲ ਦੁਆਰਾ ਆਪਣੀ ਅਧਿਕਾਰਤ ਰਜਿਸਟ੍ਰੇਸ਼ਨ ਜਾਣਕਾਰੀ ਪ੍ਰਾਪਤ ਕਰਨਾ ਸ਼ੁਰੂ ਕਰ ਦੇਣਗੇ।

ਜੇ ਤੁਹਾਡੀ ਸਮਾਂ-ਸੀਮਾ ਸੀ:

30 ਸਤੰਬਰ, 2020
30 ਜੂਨ, 2021
30 ਜੂਨ, 2022
31 ਦਸੰਬਰ, 2022

ਪਾਲਨ ਲਾਗੂ ਕੀਤਾ ਜਾ ਰਿਹਾ ਹੈ।

ਅੱਜ ਹੀ ਆਪਣੀ ਕੰਪਨੀ ਨੂੰ ਰਜਿਸਟਰ ਕਰੋ।

ਜੇ ਤੁਹਾਡੀ ਸਮਾਂ-ਸੀਮਾ ਹੈ:

31 ਦਸੰਬਰ, 2023

ਰਜਿਸਟ੍ਰੇਸ਼ਨ ਸਮੱਗਰੀ ਜਲਦੀ ਭੇਜ ਦਿੱਤੀ ਜਾਵੇਗੀ।

ਅੱਜ ਹੀ ਆਪਣੀ ਕੰਪਨੀ ਨੂੰ ਰਜਿਸਟਰ ਕਰੋ।

ਤੁਸੀਂ ਸਮਾਂ-ਸੀਮਾ ਬਾਰੇ ਸੁਨਿਸ਼ਚਿਤ ਨਹੀਂ ਹੋ?

ਆਪਣੇ ਨੋਟਿਸ ਦੀ ਜਾਂਚ ਕਰੋ ਜਾਂ ਸਾਡੇ ਨਾਲ ਇੱਥੇ ਸੰਪਰਕ ਕਰੋ:

clientservices@calsavers.com
or
(855) 650 - 6916

ਨਿਸ਼ਚਿਤ ਸਮਾਂ-ਸੀਮਾ ਮਿਤੀਆਂ ਦੁਆਰਾ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਨਾ ਕਰਨ ਵਾਲੇ ਮਾਲਕ ਪਾਲਣ ਦੀ ਕਾਰਵਾਈ ਦੇ ਅਧੀਨ ਹਨ, ਜਿਸ ਵਿੱਚ ਵਿੱਤੀ ਜੁਰਮਾਨੇ ਸ਼ਾਮਲ ਹੋਣਗੇ।

 

*ਰੁਜ਼ਗਾਰਦਾਤਾ ਦੀ ਯੋਗਤਾ ਅਤੇ ਆਦੇਸ਼ ਦੀ ਸਥਿਤੀ ਪਿਛਲੇ ਸਾਲ ਤੋਂ ਰੁਜ਼ਗਾਰਦਾਤਾ ਦੇ ਕਰਮਚਾਰੀਆਂ ਦੀ ਔਸਤ ਸੰਖਿਆ 'ਤੇ ਅਧਾਰਤ ਹੈ। ਇਸ ਨੰਬਰ ਦੀ ਗਣਨਾ ਪਿਛਲੇ ਕੈਲੰਡਰ ਸਾਲ ਤੋਂ ਕਿਸੇ ਰੁਜ਼ਗਾਰਦਾਤਾ ਦੀਆਂ ਚਾਰ DE9/DE9C ਫਾਈਲਿੰਗਾਂ 'ਤੇ EDD ਨੂੰ ਰਿਪੋਰਟ ਕੀਤੇ ਗਏ ਕਰਮਚਾਰੀਆਂ ਦੀ ਗਿਣਤੀ ਦੀ ਔਸਤ ਨਾਲ ਕੀਤੀ ਜਾਂਦੀ ਹੈ।

1 ਜਨਵਰੀ 2023 ਤੋਂ CalSavers ਲਈ ਰਜਿਸਟਰ ਕਰੋ।

2022 ਵਿੱਚ, ਕੈਲੀਫੋਰਨੀਆ ਨੇ ਘੱਟੋ-ਘੱਟ ਇੱਕ ਕਰਮਚਾਰੀ ਵਾਲੇ ਰੁਜ਼ਗਾਰਦਾਤਾਵਾਂ ਲਈ CalSavers ਦੇ ਆਦੇਸ਼ ਦਾ ਵਿਸਤਾਰ ਕਰਨ ਲਈ ਕਾਨੂੰਨ (SB-1126) ਪਾਸ ਕੀਤਾ।

1 ਜਨਵਰੀ, 2023 ਤੋਂ ਸ਼ੁਰੂ ਕਰਦੇ ਹੋਏ, ਔਸਤਨ 1-4 ਕਰਮਚਾਰੀਆਂ ਵਾਲੇ ਰੁਜ਼ਗਾਰਦਾਤਾ (ਜਿਵੇਂ ਕਿ ਪਿਛਲੇ ਕੈਲੰਡਰ ਸਾਲ ਵਿੱਚ EDD ਨੂੰ ਰਿਪੋਰਟ ਕੀਤਾ ਗਿਆ ਸੀ), ਜੋ ਕਿ ਭਾਗੀਦਾਰੀ ਤੋਂ ਮੁਕਤ ਨਹੀਂ ਹਨ, CalSavers ਨਾਲ ਰਜਿਸਟਰ ਕਰ ਸਕਦੇ ਹਨ।

1-4 ਕਰਮਚਾਰੀਆਂ ਵਾਲੇ ਮਾਲਕਾਂ ਲਈ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 31 ਦਸੰਬਰ, 2025 ਹੈ।

ਤੁਸੀਂ ਆਪਣੀ ਕੰਪਨੀ ਨੂੰ ਰਜਿਸਟਰ ਕਰ ਸਕਦੇ ਹੋ ਜੇਕਰ ਤੁਸੀਂ…

  • ਰੁਜ਼ਗਾਰਦਾਤਾ ਦੁਆਰਾ ਸਪਾਂਸਰ ਕੀਤੀ ਰਿਟਾਇਰਮੈਂਟ ਯੋਜਨਾ ਦੀ ਪੇਸ਼ਕਸ਼ ਨਹੀਂ ਕਰਦੇ, ਅਤੇ
  • ਘੱਟੋ-ਘੱਟ ਇੱਕ ਕਰਮਚਾਰੀ ਨੂੰ ਨਿਯੁਕਤ ਕਰਦੇ ਹੋ ਜਿਸਦੀ ਉਮਰ 18+ ਹੈ

ਤੁਹਾਡੀ ਕੰਪਨੀ ਨੂੰ ਭਾਗ ਲੈਣ ਤੋਂ ਛੋਟ ਦਿੱਤੀ ਜਾ ਸਕਦੀ ਹੈ ਜੇਕਰ ਇਹ…

  • ਇੱਕ ਯੋਗਤਾ ਪ੍ਰਾਪਤ ਰਿਟਾਇਰਮੈਂਟ ਯੋਜਨਾ ਨੂੰ ਸਪਾਂਸਰ ਕਰਦੀ ਹੈ, ਜਾਂ
  • ਬੰਦ ਕੀਤਾ ਜਾਂ ਵੇਚਿਆ ਗਿਆ, ਜਾਂ
  • ਮਾਲਕ(ਕਾਂ) ਤੋਂ ਇਲਾਵਾ ਕੋਈ ਹੋਰ ਕਰਮਚਾਰੀ ਨਹੀਂ ਹੈ, ਜਾਂ
  • ਨੂੰ ਜਾਂ ਤਾਂ ਸਰਕਾਰੀ ਸੰਸਥਾ, ਧਾਰਮਿਕ ਸੰਸਥਾ, ਜਾਂ ਕਬਾਇਲੀ ਸੰਗਠਨ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ।

ਉਹ ਕੰਪਨੀਆਂ ਜੋ ਆਪਣੇ ਅਧਿਕਾਰਤ ਰਜਿਸਟ੍ਰੇਸ਼ਨ ਪੈਕੇਟ ਪ੍ਰਾਪਤ ਕਰਨ ਤੋਂ ਪਹਿਲਾਂ CalSavers ਵਿੱਚ ਸ਼ਾਮਲ ਹੋਣਾ ਚਾਹੁੰਦੀਆਂ ਹਨ, ਇੱਕ ਵਿਲੱਖਣ ਪਹੁੰਚ ਕੋਡ ਦੀ ਬੇਨਤੀ ਕਰਕੇ ਅਤੇ ਫਿਰ ਇੱਕ ਖਾਤਾ ਬਣਾ ਕੇ ਅਜਿਹਾ ਕਰ ਸਕਦੀਆਂ ਹਨ। ਰਜਿਸਟਰ ਕਰਨ ਲਈ ਤੁਹਾਨੂੰ ਆਪਣੇ ਕਾਰੋਬਾਰ FEIN ਦੀ ਵੀ ਲੋੜ ਪਵੇਗੀ।

ਜੇਕਰ ਤੁਹਾਡੀ ਕੰਪਨੀ ਪ੍ਰੋਫਾਈਲ ਸਾਡੇ ਸਿਸਟਮ ਵਿੱਚ ਨਹੀਂ ਮਿਲਦੀ ਹੈ, ਤਾਂ ਇਸਦਾ ਮਤਲਬ ਇਹ ਹੋ ਸਕਦਾ ਹੈ ਕਿ ਤੁਹਾਡੀ ਕੰਪਨੀ ਨੂੰ ਇਸ ਸਮੇਂ ਸ਼ਾਮਲ ਹੋਣ ਦੀ ਲੋੜ ਨਹੀਂ ਹੈ ਜਾਂ ਤੁਹਾਡੀ ਜਾਣਕਾਰੀ ਸਾਡੇ ਕੋਲ EDD ਨਾਲ ਮੇਲ ਨਹੀਂ ਖਾਂਦੀ ਹੈ। ਬਸੰਤ 2023 ਵਿੱਚ ਤੁਹਾਡੀ ਕਾਰੋਬਾਰੀ ਸਥਿਤੀ ਦਾ ਮੁੜ ਮੁਲਾਂਕਣ ਕੀਤਾ ਜਾਵੇਗਾ। ਉਸ ਸਮੇਂ, ਤੁਸੀਂ CalSavers ਵਿੱਚ ਸ਼ਾਮਲ ਹੋਣ ਦੇ ਯੋਗ ਹੋ ਸਕਦੇ ਹੋ ਅਤੇ ਅਸੀਂ ਤੁਹਾਡੀ ਰਜਿਸਟ੍ਰੇਸ਼ਨ ਜਾਣਕਾਰੀ US ਮੇਲ ਅਤੇ ਈਮੇਲ ਰਾਹੀਂ ਭੇਜਾਂਗੇ।

ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਕੰਪਨੀ ਯੋਗ ਹੈ ਅਤੇ ਤੁਸੀਂ ਰਜਿਸਟ੍ਰੇਸ਼ਨ ਨਾਲ ਅੱਗੇ ਵਧਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਆਪਣੀ ਕੰਪਨੀ ਨੂੰ ਸ਼ਾਮਲ ਕਰਨ ਲਈ ਇੱਕ ਬੇਨਤੀ ਸਬਮਿਟ ਕਰੋ।

ਜਿਹੜੇ ਕਾਰੋਬਾਰ ਇਹਨਾਂ ਵਿੱਚੋਂ ਇੱਕ ਜਾਂ ਇੱਕ ਤੋਂ ਵੱਧ ਛੋਟ ਸ਼ਰਤਾਂ ਨੂੰ ਪੂਰਾ ਕਰਦੇ ਹਨ, ਉਹ ਪ੍ਰੋਗਰਾਮ ਤੋਂ ਛੋਟ ਦੇਣ ਲਈ ਇੱਕ ਰਸਮੀ ਬੇਨਤੀ ਦਰਜ ਕਰ ਸਕਦੇ ਹਨ। ਇੱਕ ਛੋਟ ਦੀ ਬੇਨਤੀ ਬਣਾਉਣ ਲਈ, ਤੁਹਾਨੂੰ ਆਪਣੇ ਕਾਰੋਬਾਰ FEIN ਅਤੇ ਇੱਕ ਵਿਲੱਖਣ ਪਹੁੰਚ ਕੋਡ ਦੀ ਲੋੜ ਹੋਵੇਗੀ।

ਇੱਕ ਛੋਟ ਦੀ ਬੇਨਤੀ ਦਰਜ ਕਰਕੇ, ਤੁਸੀਂ ਸੰਚਾਰ ਕਰ ਰਹੇ ਹੋ ਕਿ ਤੁਹਾਡੀ ਕੰਪਨੀ ਨੂੰ ਇਸ ਸਮੇਂ CalSavers ਵਿੱਚ ਹਿੱਸਾ ਲੈਣ ਦੀ ਲੋੜ ਨਹੀਂ ਹੈ। ਕੁਝ ਛੋਟ ਬੇਨਤੀਆਂ ਲਈ ਛੋਟ ਦੀ ਪੁਸ਼ਟੀ ਕਰਨ ਲਈ ਸਹਾਇਕ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ। ਰੁਜ਼ਗਾਰਦਾਤਾ ਨੂੰ ਉਦੋਂ ਤੱਕ ਛੋਟ ਨਹੀਂ ਦਿੱਤੀ ਜਾਵੇਗੀ ਜਦੋਂ ਤੱਕ ਬੇਨਤੀ ਦਾ ਮੁਲਾਂਕਣ ਨਹੀਂ ਕੀਤਾ ਜਾਂਦਾ ਅਤੇ ਇੱਕ ਨਿਰਧਾਰਨ ਜਾਰੀ ਨਹੀਂ ਕੀਤਾ ਜਾਂਦਾ। ਜੇਕਰ ਤੁਹਾਡੀ ਕੰਪਨੀ ਦੀ ਛੋਟ ਦੀ ਸਥਿਤੀ 31 ਦਸੰਬਰ, 2025 ਤੋਂ ਪਹਿਲਾਂ ਬਦਲ ਜਾਂਦੀ ਹੈ, ਤਾਂ ਇਹ ਭਾਗ ਲੈਣ ਲਈ ਯੋਗ ਹੋ ਸਕਦੀ ਹੈ। ਅਸੀਂ ਤੁਹਾਡੇ ਦੁਆਰਾ EDD ਨੂੰ ਜਮ੍ਹਾ ਕੀਤੇ ਗਏ ਕਰਮਚਾਰੀ ਡੇਟਾ ਦੀ ਸਾਡੀ ਸਾਲਾਨਾ ਸਮੀਖਿਆ ਦੇ ਅਧਾਰ 'ਤੇ ਤੁਹਾਨੂੰ ਸੂਚਿਤ ਕਰਾਂਗੇ।*

*ਕਰਮਚਾਰੀ ਦੀ ਯੋਗਤਾ ਕਿਵੇਂ ਨਿਰਧਾਰਤ ਕੀਤੀ ਜਾਂਦੀ ਹੈ?

ਹਰ ਬਸੰਤ ਵਿੱਚ, ਅਸੀਂ ਰੁਜ਼ਗਾਰਦਾਤਾ ਦੇ ਹੁਕਮ ਦੀ ਸਥਿਤੀ ਦਾ ਮੁਲਾਂਕਣ ਤਿਮਾਹੀ ਡੇਟਾ ਦੇ ਆਧਾਰ 'ਤੇ ਕਰਦੇ ਹਾਂ ਜੋ ਰੁਜ਼ਗਾਰਦਾਤਾ ਪਿਛਲੇ ਸਾਲ* ਤੋਂ ਰੁਜ਼ਗਾਰ ਵਿਕਾਸ ਵਿਭਾਗ (EDD) ਨੂੰ ਜਮ੍ਹਾਂ ਕਰਦੇ ਹਨ। ਰੁਜ਼ਗਾਰਦਾਤਾ ਦਾ ਦਰਜਾ ਪਿਛਲੇ ਸਾਲ ਤੋਂ ਰੁਜ਼ਗਾਰਦਾਤਾ ਦੇ ਕਰਮਚਾਰੀਆਂ ਦੀ ਔਸਤ ਸੰਖਿਆ 'ਤੇ ਆਧਾਰਿਤ ਹੁੰਦਾ ਹੈ। ਇਸ ਨੰਬਰ ਦੀ ਗਣਨਾ ਪਿਛਲੇ ਕੈਲੰਡਰ ਸਾਲ ਤੋਂ ਕਿਸੇ ਰੁਜ਼ਗਾਰਦਾਤਾ ਦੀਆਂ ਚਾਰ DE9/DE9C ਫਾਈਲਿੰਗਾਂ 'ਤੇ EDD ਨੂੰ ਰਿਪੋਰਟ ਕੀਤੇ ਗਏ ਕਰਮਚਾਰੀਆਂ ਦੀ ਗਿਣਤੀ ਦੀ ਔਸਤ ਨਾਲ ਕੀਤੀ ਜਾਂਦੀ ਹੈ।